Project Diary Model Gram MUSAPUR

PROJECT DIARY


09/11/2016
ਪਿੰਡ ਦੇ NRI ਭਰਾਵਾਂ ਦਾ ਇੱਕ ਗਰੁੱਪ ਪਿੰਡ  ਆਇਆ ਜਿਸ ਦੀ ਪ੍ਰਧਾਨਗੀ ਸ਼੍ਰੀ ਬਿਹਾਰੀ ਲਾਲ ਲੱਦੜ ਜੀ (ਇੰਗਲੈਂਡ ਵਾਲੇ) ਨੇ ਕੀਤੀ | ਪਿੰਡ ਦੀ ਪੰਚਾਇਤ ਦੇ  ਮੈਂਬਰ ਸਹਿਬਾਨ (ਸ਼੍ਰੀ ਬਹਾਦੁਰ ਲਾਲ, ਸ਼੍ਰੀ ਸੰਦੇਸ਼ ਘਈ, ਸ਼੍ਰੀਮਤੀ ਰਾਮ ਪਿਆਰੀ, ਸ਼੍ਰੀਮਤੀ ਸੁਮਨ ਲਤਾ, ਸ਼੍ਰੀ ਗੁਰਟੇਕ ਸਿੰਘ, ਸ਼੍ਰੀ ਪ੍ਰਦੀਪ ਬੱਸੀ, ਸ਼੍ਰੀ ਵਿਜੇ ਕੁਮਾਰ ਗੁਰੂ, ਸ਼੍ਰੀ ਗੁਰਨੇਕ ਸਿੰਘ ) ਅਤੇ ਪਿੰਡ ਦੇ ਮੌਜੂਦਾ ਕਾਰਜਕਾਰੀ ਸਰਪੰਚ ਸ਼੍ਰੀ ਬਾਰਾ ਰਾਮ ਜੀ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ | ਪਰਵਾਸੀ ਭਰਾਵਾਂ ਨੇ ਪਿੰਡ ਵਿੱਚ ਵਿਕਾਸ ਕਰਨ ਦਾ ਮੁੱਦਾ ਰੱਖਿਆ ਤੇ ਪਿੰਡ ਵਿੱਚ ਸੀਵਰੇਜ ਪਾਉਣ ਦੀ ਗੱਲ ਰੱਖੀ | ਅਨੁਮਾਨਤ ਲਾਗਤ ਨੂੰ ਮਿਲ ਕੇ ਪੂਰੀ ਕਰਨ ਦਾ ਭਰੋਸਾ ਦਿੱਤਾ |

01/03/2017 (Step - 01)
(ਪਬਲਿਕ ਸੂਚਨਾ) ਪਿੰਡ ਦੇ ਵਿਕਾਸ, ਪਿੰਡ ਦੇ ਸਰਵ-ਵਿਆਪੀ ਭਲੇ ਵਾਲੇ ਕਾਰਜਾਂ ਲਈ ਇਕ ਸਾਂਝੀ ਬੈਠਕ ਬੁਲਾਈ ਜਾਵੇ ਜਿਸ ਵਿੱਚ ਬਿਨ੍ਹਾ ਕਿਸੀ ਪੱਖਪਾਤ ਤੋਂ ਪ੍ਰੀਵਾਰਿਕ ਦਖਲ ਤੋਂ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਪ੍ਰਵਿਰਤੀਆਂ ਤੋਂ ਉੱਪਰ ਉਠ ਕੇ ਜਿਥੇ ਸਿਰਫ ਪਿੰਡ ਨਜਰ ਆਉਂਦਾ ਹੈ ਉਸ ਥਾਂ ਤੇ ਬੈਠਕੇ ਸਾਕਾਰਾਤਮਿਕ ਸੋਚ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇ ਅਤੇ ਪਿੰਡ ਦੇ ਭਲੇ ਵਿਕਾਸ ਲਈ ਮਿਲ ਕੇ ਸਾਂਝੇ ਉਪਰਾਲੇ ਕੀਤੇ ਜਾਣ |

09/04/2017
ਗੁਰਦਵਾਰਾ ਸ਼੍ਰੀ ਡੁਗਰਾਣਾ ਸਾਹਿਬ ਜੀ ਵਿਖੇ ਨਿਰਪੱਖ, ਸਰਵ-ਸਾਂਝੀ, ਪਿੰਡ ਪੱਧਰ ਦੀ ਇਕ ਸਹਿਮਤੀ ਬੈਠਕ ਬੁਲਾਈ ਗਈ ਜਿਸ ਵਿੱਚ ਪਿੰਡ ਦੀਆਂ ਤਮਾਮ ਧਾਰਮਿਕ ਕਮੇਟੀਆਂ ਪਿੰੜ ਦੇ ਕਲੱਬ, ਮੌਜੂਦਾ ਅਤੇ ਸਾਬਕਾ ਪੰਚ ਸਰਪੰਚ, ਰਿਟਾਇਰ ਵਿਅਕਤੀ, ਮੁਲਾਜਮ ਅਤੇ ਪਿੰਡ ਵਿੱਚ ਮੌਜੂਦ NRI ਭਰਾ ਸ਼ਾਮਲ ਹੋਏ | ਜਿਸ ਦੀ ਪ੍ਰਧਾਨਗੀ ਸਰਪੰਚ ਸ਼੍ਰੀ ਬਾਰਾ ਰਾਮ ਜੀ ਨੇ ਕੀਤੀ ਅਤੇ ਸਟੇਜ ਸੈਕਟਰੀ ਦੀ ਭੂਮਿਕਾ  ਸ਼੍ਰੀ ਸਤਨਾਮ ਦੀਪਕ ਜੀ ਨੇ ਨਿਭਾਈ | ਹਾਜਰ ਮੈਂਬਰਾਂ ਵਿਚੋਂ ਬਹੁਤ ਹੀ ਸੁਚਾਰੂ ਵਿਚਾਰ ਪੇਸ਼ ਕੀਤੇ ਗਏ | ਸ਼੍ਰੀ ਜਸਪਾਲ ਸਿੰਘ ਕੰਦੋਲਾ ਸਾਬਕਾ ਸਰਪੰਚ, ਸ਼੍ਰੀ ਵਿਜੇ ਕੁਮਾਰ ਨੌਰਥ, ਸ਼੍ਰੀ ਲਖਵੀਰ ਸਿੰਘ, ਸੂਬੇਦਾਰ ਤਰਸੇਮ ਸਿੰਘ ਆਦਿ ਨੇ ਆਪਣੇ ਸੁਚੱਜੇ ਵਿਚਾਰ ਦਿੱਤੇ | ਮੀਟਿੰਗ ਵਿੱਚ ਸਰਵ-ਸਮਤੀ ਨਾਲ  ਇਹ ਤੈਅ ਕੀਤਾ ਗਿਆ ਕਿ ਪਿੰਡ ਦਾ ਵਿਕਾਸ ਹੋਣਾ ਚਾਹਿਦਾ ਹੈ | ਸਭ ਤੋਂ ਪਹਿਲੀ ਸਮੱਸਿਆ ਪਾਣੀ ਦੇ ਨਿਕਾਸ ਦੀ ਹੈ ਜਿਸ ਨੂੰ ਸੀਵਰੇਜ ਨਾਲ ਹੱਲ ਕੀਤਾ ਜਾ ਸਕਦਾ ਹੈ 

ਸੀਵਰੇਜ ਦੇ ਪ੍ਰੋਜੈਕਟ ਨੂੰ ਦੇਖਣ ਲਈ ਪਿੰਡ ਦੇ ਕੁਝ ਸੂਝਵਾਨ ਵਿਅਕਤੀਆਂ ਦੀ ਚੋਣ ਕੀਤੀ ਗਈ ਜੋ ਅਗਲੀ ਮੀਟਿੰਗ ਵਿੱਚ ਪੈਸਾ, ਖਰਚ, ਆਮਦਨ ਆਦਿ ਦਾ ਹਿਸਾਬ ਕਿਤਾਬ ਲਾ ਕੇ ਸੁਨਾਉਣਗੇ | ਇਨ੍ਹਾ ਵਿਅਕਤੀਆਂ ਅਤੇ ਹੋਰ ਸੂਝਵਾਨ ਵਿਅਕਤੀਆਂ ਦੀ ਅਤੇ ਪਿੰਡ ਦੇ  ਪੰਚਾਇਤੀ ਮੈਂਬਰਾਂ ਦੀ ਸਾਂਝੀ ਕਮੇਟੀ/ਸੁਸਾਇਟੀ ਬਣਾਈ ਜਾਵੇਗੀ ਜੋ ਪੰਚਾਇਤ ਨਾਲ ਮਿਲ ਕੇ ਵਿਕਾਸਸ਼ੀਲ ਕੰਮ ਕਰੇਗੀ|

ਚੁਣੀਦਾ ਮੈਂਬਰ : 1)- ਸ਼੍ਰੀ ਬਾਰਾ ਰਾਮ ਮੌਜੂਦਾ ਸਰਪੰਚ , 2)- ਸ਼੍ਰੀ ਜਸਪਾਲ ਸਿੰਘ ਸਾਬਕਾ ਸਰਪੰਚ, 3)- ਸ਼੍ਰੀ ਸੁਰਿੰਦੇਰਪਾਲ ਸਿੰਘ ਸਾਬਕਾ ਸਰਪੰਚ, 4)- ਸ਼੍ਰੀ ਗੁਰਦੀਪ ਸਿੰਘ ਕੰਦੋਲਾ ਸਾਬਕਾ ਪੰਚ, 5)- ਸ਼੍ਰੀ ਜਗਜੀਤ ਸਿੰਘ ਛੋਕਰ ਸਾਬਕਾ DEO, 6)- ਸ਼੍ਰੀ ਸੱਤਪ੍ਰਕਾਸ਼ ਜੋਸ਼ੀ ਰਿਟਾਇਰ , 7)- ਸ਼੍ਰੀ ਸਤਨਾਮ ਦੀਪਕ ਮੁਲਾਜਮ , 8)- ਸ਼੍ਰੀ ਪਵਨ ਕੁਮਾਰ ਜੋਸ਼ੀ ਪ੍ਰਧਾਨ ਸ਼ਿਵ ਮੰਦਰ ਕਮੇਟੀ, 9)- ਸ਼੍ਰੀ ਰਮਨ ਪ੍ਰਭਾਕਰ ਸੈਕਟਰੀ ਸ਼ਿਵ ਮੰਦਰ ਕਮੇਟੀ, 10)- ਸ਼੍ਰੀ ਬਲਵੀਰ ਸਿੰਘ ਬੱਸੀ ਰਿਟਾਇਰ ਮਾਸਟਰ, 11)- ਸ਼੍ਰੀ ਲਖਬੀਰ ਸਿੰਘ ਸਾਬਕਾ ਪੰਚ, 12)- ਸ਼੍ਰੀ ਵਿਜੇ ਕੁਮਾਰ ਨੌਰਥ ਅਧਿਆਪਕ, 13)- ਸ਼੍ਰੀ ਕੁੰਦਨ ਸਿੰਘ ਰਿਟਾਇਰਡ ਬਿਜਲੀ ਬੋਰਡ, 14)- ਸ਼੍ਰੀ ਓਮ ਨਰਾਇਣ ਰੱਲ ਮੁਲਾਜਮ LIC, 15)- ਸ਼੍ਰੀ ਰਮੇਸ਼ ਕੁਮਾਰ ਗੁਰੂ ਰਿਟਾਇਰਡ ਸੂਬੇਦਾਰ, 16)- ਸ਼੍ਰੀ ਅਮਨਦੀਪ ਸਿੰਘ ਪ੍ਰਧਾਨ ਨੌਜਵਾਨ ਕਲੱਬ, 17)- ਸ਼੍ਰੀ ਜਸਪਾਲ ਸਿੰਘ ਨੰਬਰਦਾਰ, 18)- ਸ਼੍ਰੀ ਅਵਤਾਰ ਸਿੰਘ ਨੰਬਰਦਾਰ, 19)- ਸ਼੍ਰੀ ਬਲਬੀਰ ਸਿੰਘ ਸੁਮਨ, 20)- ਸ਼੍ਰੀ ਰਾਜ ਕੁਮਾਰ ਰਾਜੂ ਪ੍ਰਧਾਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਕਲੱਬ, 21)- ਸ਼੍ਰੀ ਕੁਲਵੀਰ ਸਿੰਘ ਪੂਨੀ ਸਮਾਜ ਸੇਵਕ, 22)- ਸ਼੍ਰੀ ਮਹਿੰਦਰ ਸਿੰਘ ਪੁਰੇਵਾਲ ਸਮਾਜ ਸੇਵਕ, 23)- ਸ਼੍ਰੀ ਪ੍ਰਦੀਪ ਕੁਮਾਰ ਬੱਸੀ ਮੌਜੂਦਾ ਪੰਚ, 24)- ਸ਼੍ਰੀ ਤਰਸੇਮ ਸਿੰਘ ਰਿਟਾਇਰਡ ਸੂਬੇਦਾਰ, 25)- ਸ਼੍ਰੀ ਗੁਰਪ੍ਰੀਤ ਡਿਮਾਣਾ ਸਮਾਜ ਸੇਵਕ  

16/04/2017 (Sunday) STEP - 02
ਗੁਰਦਵਾਰਾ ਬਾਬਾ ਸ਼੍ਰੀ ਨਾਥ ਜੀ ਵਿਖੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਨਿਰਪੱਖ ਬੈਠਕ ਬੁਲਾਈ ਗਈ, ਜਿਸ ਵਿਚ ਨਿਮਨ ਲਿਖਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ :- ਸ਼੍ਰੀ ਬਾਰੂ ਰਾਮ ਸਰਪੰਚ, ਸ਼੍ਰੀ ਜਸਪਾਲ ਸਿੰਘ ਕੰਦੋਲਾ, ਸ਼੍ਰੀ ਸੁਰਿੰਦਰ ਪਾਲ ਸਿੰਘ ਕੰਦੋਲਾ, ਸ਼੍ਰੀ ਗੁਰਦੀਪ ਸਿੰਘ ਕੰਦੋਲਾ, ਸ਼੍ਰੀ ਜਗਜੀਤ ਸਿੰਘ ਛੋਕਰ, ਸ਼੍ਰੀ ਸਤਪ੍ਰਕਾਸ਼ ਜੋਸ਼ੀ, ਸ਼੍ਰੀ ਪਵਨ ਕੁਮਾਰ ਜੋਸ਼ੀ, ਸ਼੍ਰੀ ਪਰਦੀਪ ਕੁਮਾਰ ਬੱਸੀ (ਪੰਚ),  ਸ਼੍ਰੀ ਸਤਨਾਮ ਦੀਪਕ, ਸ਼੍ਰੀ ਕੁੰਦਨ ਸਿੰਘ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਕੇਵਲ ਕ੍ਰਿਸ਼ਨ ਲੱਦੜ, ਪੰਚ ਸ਼੍ਰੀ ਵਿਜੇ ਕੁਮਾਰ ਗੁਰੂ, ਸ਼੍ਰੀ ਵਿਜੇ ਕੁਮਾਰ ਨੋਰਥ, ਸ਼੍ਰੀ ਰਮੇਸ਼ ਕੁਮਾਰ ਗੁਰੂ, ਸ਼੍ਰੀ ਸੋਹਣ ਲਾਲ ਗੁਰੂ, ਸ਼੍ਰੀ ਗੁਰਮੀਤ ਸਿੰਘ ਭੰਮਰਾ, ਸ਼੍ਰੀ ਜਸਵੀਰ ਸਿੰਘ ਲੱਦੜ, ਸ਼੍ਰੀ ਬਲਬੀਰ ਸਿੰਘ ਬੱਸੀ, ਸ਼੍ਰੀ ਗੁਲਜਿੰਦਰ ਸਿੰਘ ਕੰਦੋਲਾ  |

ਪਾਸ ਮਤਾ :-

1)- ਕੋਈ ਵੀ ਕੰਮ /ਪ੍ਰੋਜੇਕਟ ਸ਼੍ਰੁਰੁ ਕਰਨ ਤੋਂ ਪਹਿਲਾਂ ਉਸ ਦੀ ਅੰਦਾਜਨ ਲਾਗਤ ਦਾ ਹੋਣਾ ਬਹੁਤ ਜਰੂਰੀ ਹੈ | ਉਸ ਨੂੰ ਮੁਕੰਮਲ ਕਰਨ ਲਈ ਪਿੰਡ ਦਾ ਅਤੇ NRI ਭਰਾਵਾਂ ਦਾ ਸਹਿਯੋਗ ਹੋਣਾ ਬਹੁਤ ਜਰੂਰੀ ਹੈ |  ਫੰਡ ਦੀ ਪੂਰਤੀ ਲਈ ਸਾਂਝੀ ਨਾਮ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਉਸ ਲਿਸਟ ਅਨੁਸਾਰ ਸਬੰਧਿਤ ਵਿਅਕਤੀ/ਮਹਿਲਾ ਨੂੰ  ਹਰ ਸੰਭਵ ਤਰੀਕੇ ਨਾਲ ਸੂਚਨਾ ਭੇਜੀ ਜਾਵੇਗੀ ਅਤੇ ਉਸ ਦੇ ਹਿੱਸੇ ਦੀ ਨਿਰਧਾਰਤ/ਅਨੁਮਾਨਤ ਰਕਮ/ਹਿੱਸੇਦਾਰੀ ਵੀ ਦੱਸੀ ਜਾਵੇਗੀ | ਇਹ ਕੰਮ ਪਿੰਡ ਦੇ ਪੰਚ ਆਪੋ-ਆਪਣੇ ਵਾਰਡਾਂ ਵਿੱਚ ਅਖਤਿਆਰੀ ਮੈਂਬਰਾਂ ਦੀ ਮੱਦਦ ਨਾਲ ਨੇਪਰੇ ਚੜਨਗੇ |

2)- ਨਵੀ ਤਿਆਰ ਕੀਤੀ ਜਾ ਰਹੀ ਪਿੰਡ ਪੱਧਰ ਵਿਕਾਸ ਕਮੇਟੀ ਲਈ ਨਿਯਮ, ਸ਼ਰਤਾਂ, ਸੇਵਾਂਵਾਂ ਅਤੇ ਜਿਮ੍ਹੇਵਾਰੀਆਂ ਦਾ ਸੰਵਿਧਾਨ ਤਿਆਰ ਕੀਤਾ ਜਾਵੇਗਾ | ਸਰਵ-ਸੰਮਤੀ ਨਾਲ ਸਵਿਧਾਨਿਕ ਕਮੇਟੀ (ਖਰੜਾ ਕਮੇਟੀ) ਬਣਾਈ ਗਈ, ਜਿਸ ਦੇ ਛੇ  ਮੈਂਬਰ ਚੁਣੇ ਗਏ :- 1)- ਰਿਟਾਇਰਡ ਸੂਬੇਦਾਰ ਸ਼੍ਰੀ ਤਰਸੇਮ ਸਿੰਘ, 2)- ਰਿਟਾਇਰਡ ਸੂਬੇਦਾਰ ਸ਼੍ਰੀ ਰਮੇਸ਼ ਕੁਮਾਰ ਗੁਰੂ, 3)- ਸ਼੍ਰੀ ਜਗਜੀਤ ਸਿੰਘ ਛੋਕਰ (ਰਿਟਾਇਰਡ DEO), 4)- ਸ਼੍ਰੀ ਕੁੰਦਨ ਸਿੰਘ (ਰਿਟਾਇਰਡ ਜੇ.ਈ.), 5)- ਸ਼੍ਰੀ ਪਰਦੀਪ ਕੁਮਾਰ ਬੱਸੀ (ਪੰਚ), 6)- ਸ਼੍ਰੀ ਸਤਨਾਮ ਦੀਪਕ (ਐਡਮਿਨਿਸਟਰੇਟਰ)   ਜੋ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਲਈ ਬਣਾਏ ਗਏ ਐਕਟ ਅਤੇ ਕ਼ਾਨੂਨਾਂ ਦੀਆਂ ਨਿਯਮਾਂ, ਸ਼ਰਤਾ ਅਤੇ ਹਦਾਇਤਾ ਦੀ ਪੜ੍ਹਤਾਲ ਉਪਰੰਤ ਸਵਿਧਾਨਿਕ ਰੂਪ-ਰੇਖਾ ਤਿਆਰ ਕਰਨਗੇ | ਇਸ ਸਵਿਧਾਨ ਨੂੰ ਨਿਯਮਤ ਲਾਗੂ ਕਰਨ ਲਈ ਆਮ ਇਜਲਾਸ ਰਾਹੀ ਪ੍ਰਵਾਨਗੀ ਲਈ ਜਾਵੇਗੀ, ਜਿਸ ਉਪਰੰਤ ਵਿਭਾਗਾਂ ਦੀ ਵੰਡ/ਚੋਣ ਕੀਤੀ ਜਾਵੇਗੀ | ਯੋਗ, ਨਿਪੁੰਨ, ਤਜਰਬੇਕਾਰ ਅਤੇ ਇਮਾਨਦਾਰ ਵਿਅਕਤੀ/ਮਹਿਲਾ ਇਸ ਸੇਵਾ ਦੀ ਜਿਮ੍ਹੇਵਾਰੀ ਲੈ ਸਕਦੇ/ਸਕਦੀਆਂ ਹਨ |

3)- ਨਾਮਕਰਣ ਅਤੇ ਵਿਭਾਗਾਂ ਦੀ ਵੰਡ ਤੋਂ ਬਾਅਦ ਸੁਸਾਇਟੀ ਨੂੰ ਰਜਿਸਟਰਡ ਕਰਵਾਇਆ ਜਾਵੇਗਾ, ਜਿਸ ਦੀ ਜਿਮ੍ਹੇਵਾਰੀ ਸ਼੍ਰੀ ਸਤਨਾਮ ਦੀਪਕ, ਸ਼੍ਰੀ ਕੁੰਦਨ ਸਿੰਘ, ਸ਼੍ਰੀ ਰਮੇਸ਼ ਕੁਮਾਰ ਗੁਰੂ ਅਤੇ ਸ਼੍ਰੀ ਪਰਦੀਪ ਕੁਮਾਰ ਪੰਚ ਦੀ ਲਗਾਈ ਜਾਂਦੀ ਹੈ |

4)- ਬੈੰਕ ਅਕਾਉੰਟ ਖੁਲਵਾਇਆ ਜਾਵੇਗਾ ਜੋ ਬੈੰਕ ਦੀਆਂ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਹੋਵੇਗਾ | ਬੈੰਕ ਅਕਾਉੰਟ ਨੂੰ ਸੱਤਾਂ ਵਿਚੋਂ ਪੰਜ ਮੈਂਬਰ ਉਪਰੇਟ ਕਰਨਗੇ | ਸਾਰਾ ਖਰਚਾ ਚੈਕ ਰਾਹੀ ਅਦਾ ਕੀਤਾ ਜਾਵੇਗਾ ਅਤੇ ਜਿਸ ਤੇ ਤਿੰਨ ਮੈਂਬਰਾਂ ਦੇ ਦਸਤਖਤ ਹੋਣੇ ਬਹੁਤ ਜਰੂਰੀ ਹਨ :- ਪਰਧਾਨਗੀ ਵਿੰਗ ਵਿਚੋਂ ਇੱਕ, ਸੈਕਟਰੀਆਂ ਵਿਚੋਂ ਇੱਕ, ਖਜਾਨਾ ਵਿਭਾਗ ਵਿਚੋਂ ਇੱਕ |

28/04/2017
       ਅਗੇਤਰੀ ਜਾਣਕਾਰੀ ਲਈ ਦੋਵੇਂ ਸਰਕਾਰਾਂ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਪਾਸੋਂ  RTI ਐਕਟ ਤਹਿਤ ਮਾਡਲ ਗਰਾਮ, ਸਵੱਸ਼ ਪਿੰਡ, ਅਦਰਸ਼ ਪਿੰਡ ਬਣਾਉਣ ਲਈ ਪੰਜਾਬ/ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ/ਗਰਾਂਟਾਂ ਆਦਿ ਦੀ ਜਾਣਕਾਰੀ ਲੈਣ ਲਈ ਅਲੱਗ-ਅਲੱਗ ਸੂਚਨਾ ਮੰਗੀ ਗਈ ਹੈ
ਅਤੇ ਉਨਾਂ ਸਕੀਮਾ ਦਾ ਕਿਵੇਂ ਫਾਇਦਾ ਲਿਆ ਜਾ ਸਕਦਾ ਹੈ ? ਅਤੇ ਸਾਡੇ ਪਿੰਡ ਲਈ ਕਿਹੜੀ ਸਕੀਮ ਵੱਧ ਲਾਹੇਵੰਦ ਹੋ ਸਕਦੀ ਹੈ ? ਸੀਵਰੇਜ ਪਾਉਣ ਲਈ ਕਿਹੜੀ ਵਿਧੀ ਸਭ ਤੋਂ ਵੱਧ ਕਾਰਗਰ ਸਿਧ ਹੋ ਸਕਦੀ ਹੈ ? ਜਿਸ ਨਾਲ ਘੱਟ ਖਰਚ ਤੇ ਵੱਧ ਫਾਇਦਾ ਲਿਆ ਜਾ ਸਕੇ , ਵਿਸਥਾਰ ਸਹਿਤ ਸੂਚਨਾ ਮੰਗੀ ਗਈ ਹੈ | ਇਸ ਦੀ ਸੇਵਾ ਸ਼੍ਰੀ ਸਤਨਾਮ ਦੀਪਕ ਜੀ ਆਪਣੀ ਟੀਮ ਸੰਗ ਨਿਭਾਉਣਗੇ |

31/05/2017
ਮਿਤੀ 16/04/2017 ਦੀ ਜਨਰਲ ਮੀਟਿੰਗ ਵਿੱਚ  ਪਾਸ ਮਤੇ ਦੇ ਸੈਕਸ਼ਨ 2 ਤਹਿਤ ਸਵਿਧਾਨਿਕ ਕਮੇਟੀ ਦੀ 45 ਦਿਨਾ ਦੀ ਲਗਨ ਅਤੇ ਮੇਹਨਤ ਸਦਕਾ ਸੁਸਾਇਟੀ ਦਾ ਨਾਮਕਰਣ ਕੀਤਾ ਗਿਆ ਅਤੇ ਸੁਸਾਇਟੀ ਲਈ ਸਵਿਧਾਨ (Rules & Regulations) ਤਿਆਰ ਕੀਤਾ ਗਿਆ | ਸਰਵ-ਸਮਤੀ ਨਾਲ “ਗਰਾਮ ਵਿਕਾਸ ਸਭਾ” ਜਾਂ “Village Development Society” ਪੰਜਾਬੀ ਅਤੇ ਅੰਗਰੇਜੀ ਨਾਵਾਂ ਦੀ ਘੋਖ ਅਤੇ ਪਰਖ ਤੋਂ ਬਾਅਦ ਸਵਿਧਾਨਿਕ ਕਮੇਟੀ ਵੱਲੋਂ ਸਹੀ ਪਾਈ ਗਈ ਅਤੇ ਤਸਦੀਕ ਕੀਤਾ ਗਿਆ, ਜਿਸ ਨੂੰ ਲਾਗੂ ਕਰਨ ਲਈ ਬਾਕੀ ਮੈਂਬਰਾਂ ਦੀ ਨਜਰਸ਼ਾਨੀ ਲਈ ਸੂਚਨਾ ਸਮੂਹ ਮੈਂਬਰਾਂ ਦੇ ਬਣੇ ਹੋਏ ਵ੍ਹ੍ਟ੍ਸਐਪ੍ਸ ਗਰੁੱਪ  WebTeam-Musapur ਵਿੱਚ ਅੱਪਲੋਡ ਕੀਤੀ ਗਈ 




Comments

Popular posts from this blog

ਗਰਾਮ ਵਿਕਾਸ ਕਮੇਟੀ (Village Development Committee)

Village Development Society (ਗਰਾਮ ਵਿਕਾਸ ਸਭਾ)

STRUCTURE OF SOCIETY/SABHA