Posts

Showing posts from May, 2017

ਗਰਾਮ ਵਿਕਾਸ ਕਮੇਟੀ (Village Development Committee)

                                         ਨਿਯਮ ਅਤੇ ਬੱਧਤਾ    ਗਰਾਮ ਵਿਕਾਸ ਕਮੇਟੀ : ਮੂਸਾਪੁਰ, ਨਵਾਂ ਸ਼ਹਿਰ (ਸ.ਭ.ਸ. ਨਗਰ ) ਪੰਜਾਬ   |        1)- ਨਾਮਕਰਣ :        ਪਿੰਡ ਮੂਸਾਪੁਰ ਦੀ ਵਿਕਾਸਸ਼ੀਲ ਕਮੇਟੀ ਦਾ ਨਾਮ “ਗਰਾਮ ਵਿਕਾਸ ਕਮੇਟੀ: ਮੂਸਾਪੁਰ” ਰੱਖਿਆ ਜਾਂਦਾ ਹੈ | 2)- a)-ਮੈਂਬਰਸ਼ਿਪ :         ਪਿੰਡ ਮੂਸਾਪੁਰ ਦੀ ਇਸ ਸਭਾ ਵਿੱਚ ਹੇਠ ਲਿਖਿਆਂ ਵਿਚੋਂ ਕਿਸੇ ਇਕ ਕਿਸਮ ਦੇ ਵਿਅਕਤੀ/ਔਰਤਾਂ ਮੈਂਬਰ ਬਣ ਸਕਦੇ ਹਨ :- A)- ਜੋ ਵਿਅਕਤੀ ਇਸ ਪਿੰਡ ਵਿੱਚ ਪੱਕੇ ਤੌਰ ‘ਤੇ ਰਹਿ ਰਿਹਾ ਹੋਵੇ ਜਾਂ ਵਿਦੇਸ਼ ਵਿੱਚ ਜਿਸ ਦਾ ਅਤੀਤ ਪਿੰਡ ਨਾਲ ਜੁੜਿਆ ਹੋਵੇ | B)- ਪਿੰਡ ਦੇ ਮੌਜੂਦਾ ਜਾਂ ਸਾਬਕਾ ਪੰਚਾਇਤੀ ਮੈਂਬਰ (ਪੰਚ, ਸਰਪੰਚ, ਨੰਬਰਦਾਰ) ਜਾਂ C)- ਪਿੰਡ ਦਾ ਵਿਅਕਤੀ ਜਾਂ ਔਰਤ   ਜੋ ਸਰਕਾਰੀ/ਗੈਰ-ਸਰਕਾਰੀ/ਪ੍ਰਾਈਵੇਟ ਕਿਸੇ ਵੀ ਅਦਾਰੇ ਵਿਚੋਂ ਰਿਟਾਇਰ ਹੋਇਆ ਹੋਵੇ | D)- ਪਿੰਡ ਦੀਆਂ ਧਾਰਮਿਕ ਸੰਸਥਾਵਾਂ/ਪ੍ਰਬੰਧਕ ਕਮੇਟੀਆਂ/ਸੁਸਾਇਟੀਆਂ/ਕਲੱਬਾ ਵੱਲੋਂ ਅਧਿਕਾਰਿਤ ਮੈਂਬਰ | ਜਾਂ E)- ਜਿਸਦੀ ਉਮਰ 18 ਸਾਲ ਤੋਂ 60 ਸਾਲ ਹੋਵੇ ਅਤੇ (A ਤੋਂ D) ਵੱਲੋਂ ਪ੍ਰਮਾਣਿਤ/ਨਾਮਜਦ   ਕੀਤਾ ਗਿਆ ਹੋਵੇ | 2)- b)- ਸ਼ਰਤਾਂ  : A)- ਉਹ ਪਿੰਡ ਦਾ ਪੱਕਾ ਵਸਨੀਕ/ਜਮਪਲ ਹੋਵੇ | B)- ਉਸ ਕੋਲ ਘਟੋ-ਘੱਟ ਦੋ ਘੰਟੇ ਅਤੇ ਵੱਧ ਤੋਂ ਵੱਧ , ਪਿੰਡ ਦੀ ਸੇਵਾ/ਵਿਕਾਸ ਕਾਰਜਾਂ ਲਈ ਸਮਾਂ ਹੋਵੇ | C)- ਉਹ ਪਿੰਡ ਦੀਆਂ ਭੂਗੋਲਿਕ/